ਜ਼ਿੰਦਗੀ ਦੀਆਂ ਸਖਤ ਰਾਹਾਂ ਨੂੰ ਸੌਖੀਆਂ ਕਰਕੇ ਜੀਣ ਵਾਲਾ ਗਾਇਕ ਹਰਜੀਤ ਹਰਮਨ
ਗੁਰਨਾਮ ਸਿੰਘ ਅਕੀਦਾ
ਬਚਿੱਤਰ ਸਿੰਘ ਦੇਘਰ ਵਿਚ ਅਤੇ ਆਪਣੀ ਮਾਂ ਸ੍ਰੀਮਤੀ ਅਮਰਜੀਤ ਕੌਰ ਦੀ ਕੁੱਖੋਂ 14 ਜੁਲਾਈ1 975 ਵਿਚ ਜਨਮੇ ਪਿਆਰੇ ਦੁਲਾਰੇ ਨਿੱਕੇ ਹੁੰਦਿਆਂ ਤੋਂ ਹੀ ਉਸ ਦਾ ਪਤਾ ਲੱਗ ਹੀ ਗਿਆ ਸੀ ਕਿ ਇਹ ਕੋਈ ਆਮ ਜਿਹਾ ਬੱਚਾ ਤਾਂ ਨਹੀਂ ਹੈ, ਕਹਿੰਦੇ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਕੁਦਰਤ ਉਸ ਦੇ ਬਚਪਨ ਦੇ ਕੌਤਕਾਂ ਵਿਚ ਕਾਫੀ ਕੁਝ ਸਪਸ਼ਟ ਵੀ ਕਰ ਦਿੰਦੀ ਹੈ ਇਸੇ ਤਰ੍ਹਾਂ ਹਰਮਨ ਦਾ ਬਚਪਨ ਵੀ ਕੁਝ ਇਸੇ ਤਰ੍ਹਾਂ ਦਾ ਹੀ ਗੁਜਰਿਆ, ਉਸ ਦੇ ਨਿੱਕੇ ਹੁੰਦਿਆਂ ਦੇ 'ਆੜੀ' ਉਸ ਦੀ ਸੁਰੀਲੀ ਅਵਾਜ ਦੇ ਦਿਵਾਨੇ ਹੋ ਜਾਂਦੇ, ਉਹ ਗਾਂਉਦਾ ਤਾਂ ਆਮ ਹੀ ਤੁੱਕਾਂ ਪਰ ਉਹ ਗੀਤ ਬਣ ਜਾਂਦੀਆਂ, ਕਈ ਵਾਰੀ ਉਸ ਦੀਆਂ ਆਮ ਤੁੱਕਾਂ ਨੂੰ ਜਦੋਂ ਅਚੇਤ ਹੀ ਕੋਈ ਸੁਣਦਾ ਤਾਂ ਉਸ ਬਾਰੇ ਕਿਹਾ ਜਾਂਦਾ ਕਿ ਇਹ ਤਾਂ ਕਦੇ ਕੁਝ ਅਜਿਹਾ ਕਰੇਗਾ, ਕਿ ਇਸ ਦਾ ਦੁਨੀਆਂ ਜਸ ਕਰੇਗੀ। ਪਿੰਡ ਢਿੰਗੀ ਦੇ ਸਕੂਲ ਵਿਚ ਪੜਦਾ ਪੜਦਾ ਹਰਜੀਤ ਰਿਪੁਦਮਨ ਕਾਲਜ ਨਾਭਾ ਤੱਕ ਪੁਜ ਗਿਆ ਜਿਥੇ ਕਿ ਉਸ ਦੇ ਸੁਰੀਲੀ ਅਵਾਜ ਦੇ ਦਿਵਾਨੇ ਆਮ ਹੁੰਦੇ ਦੇਖੇ ਗਏ। ਉਸ ਤੋਂ ਬਾਅਦ ਫਾਰਮੇਸੀ ਕਰਨ ਲਈ ਮਸਤੂਆਣਾ ਚਲਾ ਗਿਆ ਤੇ ਫਿਰ ਮੋਦੀ ਕਾਲਜ ਪਟਿਆਲਾ ਗਿਆ, ਲਗਾਤਾਰ ਪੜ੍ਹਾਈ ਕਰਨ ਵਿਚ ਮਜਬੂਰੀਆਂ ਦਾ ਸਾਹਮਣੇ ਇਸ ਕਰਕੇ ਸੀ ਸੀ ਰਾਹੀਂ ਬੀਏ ਤੱਕ ਦੀ ਪੜਾਈ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਦਰਵਾਜਾ ਵੀ ਖੜਕਾਇਆ। ਪਰ ਆਮ ਕਹਾਵਤ ਹੈ ਕਿ ਕੋਈ ਵੀ ਸੰਤਬਾਣੀ ਕਿਸੇ ਵੀ ਡਿਗਰੀਆਂ ਕੀਤੇ ਹੋਏ ਇਨਸਾਨ ਦੇ ਮੁੱਖੋਂ ਪ੍ਰਗਟ ਨਹੀਂ ਹੁੰਦੀ, ਨਾ ਹੀ ਕਲਾ ਕਿਸੇ ਡਿਗਰੀਆਂ ਦੀ ਮੁਥਾਜ ਹੁੰਦੀ ਹੈ, ਬੇਸ਼ਕ ਅੱਜ ਦੇ ਪਦਾਰਥਵਾਦ ਵਿਚ ਲੋਕ ਡਿਗਰੀਆਂ ਦੇਖ ਕੇ ਵੀ ਸੰਤਾਂ ਮਹਾਂਪੁਰਸ਼ਾਂ ਨੂੰ ਪਰਖਣ ਲੱਗ ਪਏ ਹਨ ਇਸੇ ਤਰ੍ਹਾਂ ਡਿਗਰੀਆਂ ਦੇਖ ਕੇ ਹੀ ਅੱਜ ਕੱਲ ਕਲਾ ਨੂੰ ਪਰਖਣ ਲੱਗ ਪਏ ਹਨ, ਮੈਂ ਦੇਖੇ ਹਨ ਕਿ ਗੁਰਮਤਿ ਸੰਗੀਤ ਦੀ ਡਿਗਰੀ ਲਈ ਵਿਦਿਆਰਥੀਆਂ ਨੂੰ ਪੜ੍ਹਾਂਉਣ ਵਾਲੇ ਆਮ ਥੋੜਾ ਪੜ੍ਹੇ ਲਿਖੇ ਅਧਿਆਪਕ ਹੀ ਹਨ ਜੋ ਕਿ ਪੰਜਾਬੀ ਯੂਨੀਵਰਸਿਟੀ ਵਿਚ ਪੜਾ ਰਹੇ ਹਨ। ਜਿਸ ਕਰਕੇ ਗੁਰੂਆਂ ਦੀ ਬਾਣੀ ਦੀ ਅਸਲ 'ਰਿਦਮ' ਤੰਤੀ ਸਾਜਾਂ ਦੀ ਮੁਹਾਰਤ ਹਾਸਲ ਕਰਕੇ ਸ੍ਰੀ ਦਰਬਾਰ ਸਾਹਿਬ ਤੱਕ ਹੁਣ ਉਹੋ ਵਿਦਿਆਰਥੀ ਆਪਣੀ ਗੁਰਮਤਿ ਕਲਾ ਦਾ ਇਜ਼ਹਾਰ ਕਰਨਗੇ ਤੇ ਕਰ ਵੀ ਰਹੇ ਹਨ ਜੋ ਕਿਸੇ ਬਹੁਤ ਹੀ ਘੱਟ ਪੜ੍ਹੇ ਲਿਖੇ ਉਸਤਾਦ ਤੋਂ ਉਨ੍ਹਾਂ ਨੇ ਸਿਖੀ ਹੈ, ਉਨ੍ਹਾਂ ਦੀ ਗੁਰਬਾਣੀ ਦੇ ਰਾਗਾਂ ਵਿਚ ਉਚਾਰਨ ਨੂੰ ਬੜੇ ਪੜ੍ਹੇ ਲਿਖੇ ਡਿਗਰੀਆਂ ਲੈਕੇ ਵੱਡੀਆਂ ਵੱਡੀਆਂ ਪੜ੍ਹਾਈਆਂ ਕਰਨ ਵਾਲੇ ਲੋਕ ਵੀ ਅੱਖਾਂ ਬੰਦ ਕਰਕੇ ਸੁਣਕੇ ਰੂਹਾਨੀ ਅਨੰਦ ਦੀ ਪ੍ਰਾਪਤੀ ਕਰਦੇ ਹਨ, ਬੇਸ਼ਕ ਬੀਏ ਦੀ ਪੜ੍ਹਾਈ ਵੀ ਕੋਈ ਘੱਟ ਨਹੀਂ ਹੈ ਪਰ ਉਸ ਵਿਚ ਉਸਲਵੱਟੇ ਲੈ ਰਹੀ ਕਲਾ ਕੋਈ ਵੱਡੀਆਂ ਪੜ੍ਹਾਈਆਂ ਦੀ ਮੁਥਾਜ ਨਹੀਂ ਸੀ ਸਗੋਂ ਉਸ ਨੇ ਮਸਤੂਆਣਾ ਵਿਖੇ ਪੜਦੇ ਪੜਦੇ ਇਕ ਅਗਾਂਊ ਸੋਚ ਰੱਖਣ ਵਾਲੀ ਕਲਮ ਦੀ ਪਹਿਚਾਣ ਕੀਤੀ ਅਤੇ ਪਰਗਟ ਸਿੰਘ ਨਾਮ ਦੀ ਇਸ ਕਲਮ ਨੂੰ ਆਪਣਾ ਸੰਗੀ ਬਣਾ ਗਿਆ।
ਸਖਤ ਮੇਹਨਤ ਰੋਜ਼ਾਨਾ ਦਾ ਰਿਆਜ਼ ਮਿਆਰੀ ਗੀਤਾਂ ਦੀ ਚੋਣ ਕਰਕੇ ਹਰਜੀਤ ਹਰਮਨ ਦੀ ਕਲਾ ਹੁਣ ਅਵਾਮ ਸਾਹਮਣੇ ਆਉਣ ਲਈ ਤੜਪ ਰਹੀ ਸੀ, ਉਸ ਦੀ ਕਲਾ ਨੂੰ ਭਾਰਤ ਦੀ ਨਾਮਵਾਰ ਵੱਡੀ ਕੰਪਨੀ ਐਚ ਐਮ ਵੀ ਨੇ ਰਿਕਾਰਡ ਕੀਤਾ, ਹਾਂਲਾਂ ਕਿ ਐਚ ਐਮ ਵੀ ਤਵਿਆਂ ਦੇ ਰੁਝਾਨ ਦੇ ਬੰਦ ਹੋਣ ਤੋਂ ਬਾਅਦ ਪੰਜਾਬੀ ਸੰਗੀਤ ਨੂੰ ਰਿਕਾਰਡ ਕਰਨਾ ਬੰਦ ਕਰ ਗਈ ਸੀ, ਪਰ ਉੋਸ ਨੇ ਹਰਜੀਤ ਜਿਹੇ ਸੁਰੀਲੇ ਗਲੇ ਦਾ ਰਸ ਆਪਣੇ ਕੰਨਾਂ ਨਾਲ ਸੁਣਿਆ ਤਾਂ ਉਹ ਪੰਜਾਬੀ ਸੰਗੀਤ ਵੱਲ ਮੁੜ ਆ ਗਏ ਅਤੇ ਉਨ੍ਹਾਂ ਨੇ ਹਰਜੀਤ ਦੀ ਪਹਿਲੀ ਗੀਤਾਂ ਦੀ ਕੈਸਿਟ 'ਕੁੜੀ ਚਿਰਾਂ ਤੋਂ ਵਿਛੜੀ' ਰਿਕਾਰਡ ਕੀਤੀ, ਜਿਸ ਗੀਤਾਂ ਦੇ ਗੁਲਦਸਤੇ ਵਿਚ ਜਿਥੇ ਪਰਗਟ ਦੇ ਗੀਤ ਸਨ, ਇਸ ਕੈਸਿਟ ਨਾਲ ਹਰਮਨ ਕੀ ਪਹਿਚਾਣ ਤਾਂ ਬਣੀ ਪਰ ਠੀਕ ਠੀਕ, ਪਰ ਉਸ ਦੀ ਤਸੱਲੀ ਨਾ ਹੋਈ ਸਗੋਂ ਉਹ ਸਭਿਆਚਾਰ ਨਾਲ ਪ੍ਰਣਾਏ ਹੋਏ ਗੀਤਾਂ ਨਾਲ ਕੋਈ ਵੱਡਾ ਮਾਅਰਕਾ ਮਾਰਨ ਦੀ ਤਾਕ ਲਾਈ ਕਾਰਜਸ਼ੀਲ ਰਿਹਾ। ਉਸ ਤੋਂ ਬਾਅਦ ਉਸਦੀ 'ਜੰਜੀਰੀ' ਗੀਤਾਂ ਦੀ ਐਲਬਮ ਆਈ, ਜਿਸ ਵਿਚ ਟਾਇਟਲ ਗੀਤ ਜੱਸੀ ਸੋਹੀਆਂ ਵਾਲੇਦਾ ਸੀ, ਉਸ ਵਿਚ ਸੁਪਰਹਿੱਟ ਗੀਤ ਬਚਨ ਬੇਦਿਲ ਉਸ ਦੇ ਉਸ ਨੂੰ ਹੋਰ ਵੀ ਮਕਬੂਲ ਕਰ ਦਿਤਾ, ਦੇਖਿਆ ਜਾਵੇ ਤਾਂ ਗਾਇਕ ਹਰਜੀਤ ਹਰਮਨ, ਗੀਤਕਾਰ ਪਰਗਟ ਸਿੰਘ ਤੇ ਸੰਗੀਤਕਾਰ ਅਤੁਲ ਸ਼ਰਮਾ ਦੀ ਤਿੱਕੜੀ ਨੇ ਹੁਣ ਤੀਕ ਦੇ ਸੰਗੀਤਕ ਸਫ਼ਰ ਦੌਰਾਨ ਕਈ ਕੀਰਤੀਮਾਨ ਸਥਾਪਤ ਕੀਤੇ ਹਨ। ਇਨ੍ਹਾਂ ਦੀਆਂ ਮਾਰਕੀਟ ਵਿੱਚ ਆਈਆਂ ਐਲਬਮਾਂ 'ਰਾਤ', 'ਤੇਰੇ ਪੈਣ ਭੁਲੇਖੇ', ਪੰਜ਼ੇਬਾਂ, ਮੁੰਦਰੀ, ਹੂਰ, 'ਝਾਂਜਰ' ਸਮੇਤ ਸਾਰੀਆਂ ਹੀ ਸੁਪਰਹਿੱਟ ਕਹੀਆਂ ਜਾ ਸਕਦੀਆਂ ਹਨ। ਪਲੇਠੀ ਕੈਸਿਟ 'ਕੁੜੀ ਚਿਰਾਂ ਤੋਂ ਵਿਛੜੀ' ਪੰਜਾਬ ਦੀ ਸਿਰਮੌਰ ਸੰਗੀਤਕ ਕੰਪਨੀ ਐਚ.ਐਮ. ਵੀ. ਤੇ 'ਤੇਰੇ ਪੈਣ ਭੁਲੇਖੇ' ਲੱਕੀ ਸਟਾਰ ਕੰਪਨੀ ਦੇ ਮਾਧਿਅਮ ਤੋਂ ਰਿਲੀਜ਼ ਹੋਈਆਂ ਸਨ ਜਦਕਿ ਬਾਕੀ ਸਾਰੀਆਂ ਐਲਬਮਾਂ ਪ੍ਰਸਿੱਧ ਸੰਗੀਤਕ ਕੰਪਨੀ ਟੀ. ਸੀਰੀਜ਼ ਦੇ ਮਾਧਿਅਮ ਤੋਂ ਰਿਲੀਜ਼ ਹੋਈਆਂ ਹਨ।
ਇਸੇਤਰ੍ਹਾਂ ਜਿਸ ਗੀਤ ਨੇ ਉਸਦਾ ਲੋਕਾਂ ਦੇ ਮੂੰਹ ਵਿਚ ਆਪਣਾ ਨਾਮ ਇਕ ਤਕੀਏ ਕਲਾਮ ਦੀ ਤਰ੍ਹਾਂ ਪਾਇਆ ਉੋਹ ਸੀ 'ਜਿਥੇ ਮਰਜੀ ਵੰਗਾਂ ਚੜਾ ਲਈ ਨੀ ਮਿੱਤਰਾਂ ਦਾ ਨਾ ਚਲਦਾ..' ਇਸ ਗੀਤ ਬਾਰੇ ਬੜਾ ਹੀ ਅਧਿਆਤਮਕਵਾਦ ਦਾ ਵੀ ਮੇਲ ਹੋਇਆ, ਸੁਣਨ ਨੂੰ ਇਹ ਗੀਤ ਪਹਿਲੀ ਨਜ਼ਰੇ ਤਾਂ ਆਮ ਹੀ ਲੱਗਦਾ ਹੈ ਪਰ ਇਕ ਦਿਨ ਜਦੋਂ ਹਰਜੀਤ ਹਰਮਨ ਲਾਡੀਸ਼ਾਹ ਨਕੋਦਰ ਮਸਤਾਂ ਦੇ ਡੇਰੇ ਵਿਚ ਗਿਆ ਤਾਂ ਉਥੇ ਉਘੇ ਗਾਇਕ ਗੁਰਦਾਸ ਮਾਨ ਵੀ ਬੈਠੇ ਸਨ, ਜਦੋਂ ਹਰਮਨ ਉਥੇ ਪਿਛੇ ਜਿਹੇ ਬੈਠਿਆ ਹੀ ਸੀ ਕਿ ਗੁਰਦਾਸ ਮਾਨ ਮਸਤਕਲੰਦਰਾਂ ਦਾ ਬਾਦਸਾਹ ਲਾਡੀ ਸ਼ਾਹ ਕਹਿਣ ਲੱਗਾ ਕਿ ਪਿਛੇ ਬੈਠਾ ਹੈ 'ਮਿੱਤਰਾਂ ਦਾ ਨਾ ਚਲਦਾ..' ਇਸ ਬਾਰੇ ਗੁਰਦਾਸ ਮਾਨ ਨੇ ਇਹ ਵਾਕਿਆ ਖੁਦ ਇਨ੍ਹਾਂ ਸਤਰਾਂ ਦੇ ਲੇਖਕ ਨਾਲ ਸਾਂਝਾ ਕੀਤਾ ਕਿ ਲਾਡੀ ਸ਼ਾਹ ਨੇ ਆਪਣੀ ਛਾਤੀ ਤੇ ਹੱਥ ਮਾਰਕੇ ਕਿਹਾ ਕਿ ਹੁਣ ਤਾਂ ਮਿੱਤਰਾਂ ਦਾ ਨਾਂ ਚਲੇਗਾ ਹੀ, ਮਿੱਤਰਾਂ ਦਾ ਨਾ ਚਲ ਗਿਆ.. ਲਾਡੀ ਸ਼ਾਹ ਦੀਆਂ ਇਹ ਅਨਮੋਲ ਸਤਰਾਂ ਹੀ ਸਨ ਕਿ ਹਰਜੀਤ ਹਰਮਨ ਪਿਆਰ ਬਣਦਾ ਬਣਦਾ ਅੱਜ ਉਸ ਦਾ ਨਾਮ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦੇ ਦਿਲਾਂ ਵਿਚ ਵਸਦਾ ਹੈ। '.. ਅਖੇ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਵਿਰਥਾ ਨਾ ਜਾਏ' ਸਾਧੂ ਨੇ ਆਖ ਦਿਤਾ ਕਿ ਮਿੱਤਰਾਂ ਦਾ ਨਾਮ ਚਲਦਾ ਗੀਤ ਤਾਂ ਅਮਰ ਕਰ ਹੀ ਦਿਤਾ ਸਗੋਂ ਉਸ ਨੇ ਹਰਜੀਤ ਹਰਮਨ ਦੀ ਅਵਾਜ ਵਿਚ ਆਉਣ ਵਾਲੇ ਹੋਰ ਗੀਤ ਵੀ ਅਮਰ ਕਰ ਦਿਤੇ, ਕਿਸੇ ਗੀਤ ਦਾ ਅਮਰ ਹੋਣਾ ਕਿਸੇ ਵੀ ਦੇਸ਼ ਕੌਮ ਦੇ ਅਮੀਰ ਸਭਿਆਚਾਰ ਦੀ ਨਿਸ਼ਾਨੀ ਬਣਦਾ ਹੈ। ਸਭਿਆਚਾਰ ਦੀ ਤਰਜਮਾਨੀ ਵੀ ਕਰਦਾ ਹੈ। ਅੱਗੇ ਹੋਰ ਬਹੁਤ ਸਾਰੀਆਂ ਐਲਬਮ ਅਤੇ ਗੀਤ ਗਾਏ, ਦੇਸ਼ਾਂ ਵਿਦੇਸ਼ਾਂ ਵਿਚ ਅਖਾੜੇ ਲਾਏ ਪੰਜਾਬੀਆਂ ਦਾ ਮਨੋਰੰਜਨ ਕੀਤਾ, ਪਰ ਉਸ ਦਾ ਅਜੇ ਵੀ ਕੁਝ ਵੱਡਾ ਕਰਨ ਨੂੰ ਮਨ ਉਸਲਵੱਟੇ ਲੈ ਰਿਹਾ ਸੀ, ਰੱਬ ਦਾ ਕਹਿਰ ਸੀ ਜਾਂ ਫਿਰ ਰੱਬ ਦੀ ਰਜ਼ਾ ਸੀ ਕਿ ਉਸ ਤੇ ਅਚਾਨਕ ਇਕ ਪਹਾੜ ਡਿੱਗ ਗਿਆ, ਉਸ ਦੀ ਜੀਵਨ ਸਾਥਣ, ਉਸ ਦੇ ਨਿੱਕੇ ਨਿੱਕੇ ਬਚਿਆਂ ਦੀ ਮਾਂ ਸੰਦੀਪ ਕੌਰ 2 ਨਵੰਬਰ 2008 ਨੂੰ ਸਦੀਵੀ ਵਿਛੋੜਾ ਦੇ ਗਈ। ਉਹ ਸਮਾਂ ਮੇਰੇ ਸਮੇਤ ਬਹੁਤ ਸਾਰਿਆਂ ਨੇ ਦੇਖਿਆ, ਉਸ ਸਦਮੇਂ ਤੋਂ ਉਭਰਨਾ ਬੜਾ ਹੀ ਔਖਾ ਸੀ, ਇਕ ਪਾਸੇ ਬਜੁਰਗ ਮਾਂ ਬਾਪ ਦੂਜੇ ਪਾਸੇ ਉਸ ਦਾ ਭਰਾ ਪਰਬਤਜੀਤ ਸਿੰਘ ਅਤੇ ਤੀਜੇ ਪਾਸੇ ਉਸ ਦੇ ਦੋ ਨਿੱਕੇ ਨਿੱਕੇ ਬੱਚੇ ਬੇਟੀ ਵੱਡੀ ਬੇਟੀ ਜਸਮਨ ਜਿਸ ਦਾ ਜਨਮ 25 ਜਨਵਰੀ 2002 ਨੂੰ ਹੋਇਆ ਸੀ ਅਤੇ ਛੋਟਾ ਬੇਟਾ ਸਾਹਿਬਜੀਤ ਸਿੰਘ ਜਿਸ ਦਾ ਜਨਮ 11 ਅਪ੍ਰੈਲ 2005 ਨੂੰ ਹੋਇਆ ਸੀ ਨੂੰ ਵੀ ਸਹੀ ਰਸਤੇ ਤੋਰਨ ਦਾ ਕੰਮ ਹਰਜੀਤ ਹਰਮਨ ਦਾ ਹੀ ਸੀ, ਗੋਦੀ ਖੇਡਦੇ ਬੱਚਿਆਂ ਨੂੰ ਜਦੋਂ ਮਾਂ ਛੱਡੇ ਕੇ ਜਾਂਦੀ ਹੈ ਤਾਂ ਇਸ ਦੀਆਂ ਸਾਰੀਆਂ ਜਿੰਮੇਵਾਰੀਆਂ ਬਾਪ ਦੇ ਸਿਰ ਅਤੇ ਜਾਂ ਫਿਰ ਦਾਦਾ ਦਾਦੀ ਦੇ ਸਿਰ ਹੀ ਆ ਜਾਂਦੀਆਂ ਹਨ, ਇਹ ਜਿੰਦਗੀ ਦਾ ਬਹੁਤ ਹੀ ਮਾੜਾ ਸਮਾਂ ਸੀ ਉਸ ਲਈ, ਜਵਾਨੀ ਦੇ ਚੜਦੇ ਸੂਰਜ ਵਿਚ ਆਪਣੇ ਬਚਿਆਂ ਨੂੰ ਜਿੰਦਗੀ ਦੀਆਂ ਰਾਹਾਂ ਦਿਖਾਉਣ ਲਈ ਰੋਸ਼ਨੀ ਬਣਦੀ ਮਾਂ ਉਸ ਦੇ ਸਗੂਫੇ ਬਣਦੇ ਬਚਿਆਂ ਨੂੰ ਛੱਡ ਗਈ ਸੀ, ਉਸ ਦਾ ਕੰਮ ਹੁਣ ਕਈ ਪੱਖਾਂ ਦੀ ਜਿੰਦਗੀ ਜਿਉਣ ਦਾ ਹੋ ਗਿਆ ਸੀ, ਉਹ ਆਪਣੇ ਬਚਿਆਂ ਦਾ ਬਾਪ ਵੀ ਸੀ ਮਾਂ ਵੀ ਸੀ, ਉਹ ਉਸ ਦੀ ਪੰਜਾਬੀ ਗਾਇਕੀ ਦੇ ਸਰੋਤਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲੀ ਵੀ ਜਿੰਦਗੀ ਜਿਉਣ ਦੇ ਰਾਸਤਾ ਤਰਦਾ ਗਿਆ, ਇਸ ਵਿਚ ਕੋਈ ਸੱਕ ਨਹੀਂ ਹੈ ਕਿ ਹਰਮਨ ਦੇ ਮਾਪਿਆਂ, ਉਸ ਦੇ ਨਿੱਕੇ ਭਰਾ ਨੇ ਉਸ ਦਾ ਬਹੁਤ ਸਾਥ ਦਿਤਾ, ਬੱਚਿਆਂ ਨੂੰ ਪੜ੍ਹਾਉਣ ਲਈ ਕੁਝ ਜਿੰਦਗੀ ਦੀਆਂ ਜਰੂਰਤਾਂ ਨੂੰ ਲੈਕੇ ਉਸ ਨੂੰ ਪਿੰਡ ਛੱਡ ਕੇ ਨਾਭਾ ਵਿਖੇ ਆਉਣਾ ਪਿਆ, ਜ਼ਮੀਨ ਠੇਕੇ ਤੇ ਵੀ ਦਿਤੀ ਜਾਂਦੀ ਰਹੀ, ਪਰ ਉਸ ਦਾ ਆਪਣੀ ਮਸ਼ਰੂਫੀਅਤ ਵਿਚੋਂ ਸਮਾਂ ਕੱਢ ਕੇ ਪਿੰਡ ਦੋਦਾ ਜਾਕੇ ਆਪਣੇ ਖੇਤਾਂ ਦੀ ਮੋਟਰ ਤੇ ਬੈਠਣਾ ਅੱਜ ਵੀ ਉਸ ਲਈ ਜਰੂਰੀ ਹੈ, ਉਹ ਅੱਜ ਵੀ ਆਪਣੇ ਪਿੰਡ ਦੇ ਆੜੀਆਂ ਜੋ ਕਿ ਹੁਣ ਦੋਸਤ ਬਣ ਗਏ ਹਨ ਨੂੰ ਯਾਦ ਰੱਖਦਾ ਹੈ। ਵੱਡੀ ਬੇਟੀ ਤੇ ਛੋਟਾ ਬੇਟਾ ਪੜ੍ਹ ਰਹੇ ਹਨ। ਆਪਣੀ ਜੀਵਨ ਸਾਥੀ ਦੇ ਵਿਛੋੜੇ ਦਾ ਗਮ ਤੇ ਉਸ ਦੀਆਂ ਯਾਦਾਂ ਦੀ ਪਿਟਾਰੀ ਦੀ ਸੰਭਾਲ ਕਹਿ ਲਓ ਕਿ ਉਸ ਨੇ ਅਜੇ ਤੱਕ ਦੂਜੇ ਵਿਆਹ ਬਾਰੇ ਸੋਚਿਆ ਵੀ ਨਹੀਂ, ਬੇਸ਼ਕ ਉਸ ਨੂੰ ਬੜੇ ਹੀ ਰਿਸਤੇ ਵੀ ਆਏ ਤੇ ਘਰਦਿਆਂ ਅਤੇ ਹੋਰ ਦੋਸਤਾਂ ਮਿੱਤਰਾਂ ਦਾ ਵੀ ਕਹਿਣਾ ਹੈ ਪਰ ਉਹ ਕਹਿ ਦਿੰਦਾ ਹੈ 'ਮਨ ਹੀ ਨਹੀਂ ਕਰਦਾ ਕਿ ਦੂਜਾ ਵਿਆਹ ਕਰਵਾ ਲਈਏ, ਹਾਂ ਕੋਈ ਰਿਸਤੇਦਾਰੀ ਵਿਚ ਹੋਵੇ ਜੋ ਕਿ ਮੇਰੇ ਬਚਿਆਂ ਨੂੰ ਉਨ੍ਹਾਂ ਦੀ ਮਾਂ ਵਰਗਾ ਪਿਆਰ ਦੇਵੇ ਤਾਂ ਸੋਚਿਆ ਜਾ ਸਕਦਾ ਸੀ, ਪਰ ਸਾਡੀ ਰਿਸਤੇਦਾਰੀ ਵਿਚ ਅਜਿਹਾ ਕੁਝ ਵੀ ਨਹੀਂ ਹੈ, ਇਸ ਕਰਕੇ ਜਦੋਂ ਸਤਿਗੁਰਾਂ ਦਾ ਹੁਕਮ ਹੋਇਆ ਤਾਂ ਇਸ ਪਾਸੇ ਵੀ ਜਰੂਰ ਸੋਚ ਲਿਆ ਜਾਵੇਗਾ।
ਹਰਜੀਤ ਹਰਮਨ ਨਾਲ ਕਈ ਪੱਖਾਂ ਨੂੰ ਲੈਕੇ ਗੱਲਬਾਤ ਹੋਈ, ਅੱਜ ਕੱਲ ਉਸ ਦੀ ਆਉਣ ਵਾਲੀ ਫਿਲਮ 'ਮੋਗਾ ਟੂ ਮੈਲਬਰਨ' ਕਾਫੀ ਚਰਚਾ ਹੈ, ਪਹਿਲਾਂ ਤਾਂ ਉਸ ਨਾਲ ਇਸ ਫਿਲਮ ਬਾਰੇ ਹੀ ਗੱਲ ਸ਼ੁਰੂ ਹੋਈ।
ਉਹ ਦਸਦਾ ਹੈ ਕਿ ਮੇਰਾ ਫਿਲਮਾਂ ਵਿਚ ਦਾਖਲਾ 'ਦੇਸੀ ਰੋਮਿਓ' ਬੱਬੂ ਮਾਨ ਦੀ ਫਿਲਮ ਤੋਂ ਹੋਇਆ, ਉਸ ਵਿਚ ਮੇਰੇ ਇਕ ਮਨਮਤੇ ਜਿਹੇ ਛਾਲਾਂ ਮਾਰਦੇ ਸਿੱਖ ਮੁੰਡੇ ਦਾ ਕਿਰਦਾਰ ਕਾਫੀ ਸਰਾਇਆ ਗਿਆ ਜਿਸ ਕਰਕੇ ਮੈਨੂੰ ਕਈ ਪਾਸਿਓਂ ਫਿਲਮਾਂ ਵਿਚ ਕੰਮ ਕਰਨ ਦੀਆਂ ਅਵਾਜਾਂ ਆਈਆਂ, ਪਰ ਜਦੋਂ ਅਸੀਂ ਮੋਗਾ ਟੂ ਮੈਲਬਰਨ ਬਾਰੇ ਸੋਚਿਆ ਤਾਂ ਅਸੀਂ ਹਾਸਰਸ ਵਿਚ ਸਿਸਟਮ ਦੇ ਕਟਾਖਸ ਕਰਨ ਵਾਲੇ ਕਮੈਡੀ ਕਿੰਗ ਭਗਵੰਤ ਮਾਨ ਸਮੇਤ ਤਿੰਨ ਪੰਜਾਬੀ ਕਲਾਕਾਰ ਮੈਂ ਤੇ ਰਵਿੰਦਰ ਗਰੇਵਾਲ ਨੇ ਕੰਮ ਕਰਨ ਦਾ ਮਨ ਬਣਾਇਆ, ਇਸ ਦੀ ਕਹਾਣੀ ਬੇਸ਼ਕ ਆਮ ਪੰਜਾਬੀਆਂ ਦੀ ਹੈ, ਤਿੰਨ ਦੋਸਤ ਹਨ ਜੋ ਕਿ ਅਸਾਟ੍ਰੇਲੀਆ ਜਾਣਾ ਚਾਹੁੰਦੇ ਹਨ, ਘਰੋਂ ਰੁਪਏ ਵੀ ਖਰਚਾ ਕਰਵਾ ਦਿੰਦੇ ਹਨ ਏਜੰਟ ਵੀਜਾ ਨਹੀਂ ਲਵਾ ਸਕਦਾ, ਉਹ ਵੀਜੇ ਦਾ ਝੂਠ ਬੋਲਕੇ ਪਿੰਡੋਂ ਆ ਜਾਂਦੇ ਹਨ ਪਰ ਉਹ ਆਸਟ੍ਰੇਲੀਆ ਨਹੀਂ ਜਾ ਸਕਦੇ, ਚੰਡੀਗੜ੍ਹ ਵਿਚ ਹੀ ਰਹਿਣ ਲੱਗਦੇ ਹਨ ਜਿਥੇ ਕਿ ਉਨ੍ਹਾਂ ਨੂੰ ਕੁਝ ਲੋਕ ਪਹਿਚਾਣਦੇ ਵੀ ਹਨ, ਸੋ ਇਸੇਤਰ੍ਹਾਂ ਇਹ ਫਿਲਮ ਸਮਾਜ ਤੇ ਕਈ ਤਰ੍ਹਾਂ ਦੇ ਵਿਅੰਗ ਕਰਦੀ ਹੋਈ, ਵਿਦੇਸ਼ ਜਾਣ ਵਾਲਿਆਂ ਦੀ ਜਿੰਦਗੀ ਬਾਰੇ ਅਤੇ ਕਮੈਡੀ ਨਾਲ ਪਰਭੂਰ ਹੋਵੇਗੀ ਜੋ ਕਿ ਪੰਜਾਬੀ ਫਿਲਮਾਂ ਦੇ ਵਿਚ ਵੱਖਰੇ ਰੰਗ ਭਰਨ ਦੀ ਕੋਸਿਸ ਵੀ ਕਰੇਗੀ। ਬੇਸ਼ਕ ਇਸ ਫਿਲਮ ਵਿਚ ਵੀ ਸਿੱਖ ਭਾਪੇ ਦਾ ਕਿਰਦਾਰ ਸਾਨੂੰ ਹਸਾਵੇਗਾ ਪਰ ਉਸ ਦਾ ਕੰਮ ਵੀ ਸਾਰਥਕ ਨਜ਼ਰ ਆਵੇਗਾ।
ਫਿਲਮਾਂ ਅਤੇ ਆਮ ਦਰਸ਼ਕਾਂ ਤੇ ਨੌਜਵਾਨ ਦਰਸ਼ਕਾਂ ਬਾਰੇ ਉਹ ਕਹਿੰਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਫਿਲਮੀ ਹੀਰੋ ਨੂੰ ਫਿਲਮਾਂ ਵਿਚ ਕਰਤਵ ਕਰਕੇ ਦੇਖਦੇ ਹੋਏ ਸਾਡੇ ਨੌਜਵਾਨ ਉਸੇ ਤਰ੍ਹਾਂ ਹੀ ਕਰਨਾ ਲੋਚਦੇ ਹਨ ਜੋ ਕਾਰਾਂ ਫਿਲਮਾਂ ਵਿਚ ਤੁਸੀਂ ਹੀਰੋ ਦੇ ਹੇਠਾਂ ਦੇਖਦੇ ਹੋ ਉਹ ਕਿਰਾਏ ਦੀਆਂ ਹੁੰਦੀਆਂ ਹਨ, ਉਸ ਨੇ ਇਕ ਵਾਕਿਆ ਵੀ ਸਾਂਝਾ ਕੀਤਾ ਕਿ ਇਕ ਸੀਨ ਵਿਚ ਮੈਂ ਹਾਕੀ ਖੇਡਣੀ ਸੀ, ਡਾਇਰੈਕਟਰ ਕਹਿਣ ਲੱਗਾ ਕਿ ਤੁਸੀਂ ਹਾਕੀ ਖੇਡਣ ਜਾਣਦੇ ਹੋ ਤਾਂ ਮੈਂ ਹਾਕੀ ਜਾਣਦਾ ਨਹੀਂ, ਪਰ ਤੁਸੀਂ ਦੇਖਿਆ ਹੋਵੇਗਾ ਕਿ ਮੇਰੇ ਹੱਥ ਵਿਚ ਹਾਕੀ ਫੜਾ ਦਿਤੀ ਗਈ ਤੇ ਮੈਂ ਹਾਕੀ ਖੇਡਦਾ ਹਾਂ ਕਈ ਗੋਲ ਵੀ ਕਰਦਾ ਹਾਂ, ਇਹ ਸਭ ਬਨਾਉਟੀ ਹੁੰਦਾ ਹੈ ਉਂਜ ਹੀ ਇਹ ਸੀਨ ਦੇਖਦੇ ਆਪਣਾ 'ਲਾਇਫ ਸਟਾਈਲ' ਨਹੀਂ ਬਦਲਣਾ ਚਾਹੀਦਾ।
ਮੈਨੂੰ ਗੁਰਦਾਸ ਮਾਨ ਦੇ ਸਮਾਜ ਸੁਧਾਰਕ, ਸੁਫੀ ਰੰਗ ਦੇ ਅਤੇ ਕੋਈ ਨਾ ਕੋਈ ਨਵਾਂ ਅਧਿਆਤਮਵਾਦ ਦੇ ਰੰਗ ਦੇ ਗੀਤ ਬਹੁਤ ਚੰਗੇ ਲਗਦੇ ਹਨ, ਉਂਜ ਅੱਜ ਕੱਲ ਕੰਵਰ ਗਰੇਵਾਲ ਨੇ ਵੀ ਸੁਫੀਆਨਾਂ ਰੰਗ ਵਿਚ ਪੰਜਾਬੀਆਂ ਨੂੰ ਰੰਗ ਕੇ ਸਾਬਤ ਕੀਤਾ ਹੈ ਕਿ ਪੰਜਾਬੀ ਗਾਇਕ ਸਿਰਫ ਲਚਰਤਾ ਵਿਚ ਹੀ ਨਹੀਂ ਸਗੋਂ ਉਹ ਕੰਵਰ ਗਰੇਵਾਲ ਵਰਗੀ ਵੀ ਹੈ, ਬੇਸ਼ਕ ਉਸ ਤੇ ਦੋਸ਼ ਹੈ ਕਿ ਪਾਕਿਸਤਾਨ ਦੇ ਇਕ ਗਾਇਕ ਦੇ ਗੀਤ ਅਤੇ ਅਵਾਜ ਤਰਜਾਂ ਚੋਰੀ ਕਰਦਾ ਹੈ, ਪਰ ਕਦੇ ਵੀ ਸੁਫੀਆਨਾ ਰੰਗ ਜਿਥੇ ਵੀ ਗਾਇਆ ਜਾਵੇ ਜਿਸ ਤਰ੍ਹਾਂ ਵੀ ਗਾਇਆ ਜਾਵੇ, ਜਿਨੇ ਮਰਜੀ ਵਾਰੀ ਜਿਸ ਵੀ ਅਵਾਜ ਵਿਚ ਗਾਇਆ ਜਾਵੇ ਘੱਟ ਹੈ, ਅਕਸਰ ਸੁਫੀਆਨ ਕਲਾਮ ਹੀ ਤਾਂ ਹਨ ਜੋ ਘੱਟੋ ਘੱਟ ਸਾਨੂੰ ਬ੍ਰਹਮ ਗਿਆਨ ਦਾ ਇਲਮ ਕਰ ਕੇ ਇਨਸਾਨੀਅਤ ਦਾ ਸਬਕ ਦਿੰਦੇ ਹਨ ਇਹ ਕਿਤੇ ਵੀ ਗਾਈ ਜਾ ਸਕਦੀ ਹੈ, ਜਿਵੇਂ ਕਿ ਬੁੱਲਾ ਗਾਣਾ ਸਭ ਨੂੰ ਪਸੰਦ ਹੈ ਪਰ ਗਾ ਸਕਣਾ ਤਾਂ ਵੱਡੀ ਗੱਲ ਹੈ। ਉਹ ਆਪਣੇ ਬਹੁਤ ਸਾਰੇ ਗੀਤਾਂ ਨੂੰ ਪਸੰਦ ਨਾਲ ਸੁਣਦਾ ਹੈ, ਫੇਰ ਲਤਾ ਮਗੇਸਕਰ ਵਰਗੀਆਂ ਹੋਰ ਸੰਗੀਤ ਦੀਆਂ ਕਈ ਅਜ਼ੀਮ ਸ਼ਖਸ਼ੀਅਤਾਂ ਨੂੰ ਵੀ ਆਮ ਕਰਕੇ ਸੁਣ ਲੈਂਦਾ ਹੈ।
ਬੜੇ ਹੀ ਕਮਾਲ ਦਾ ਸੱਚ ਹਰਜੀਤ ਹਰਮਨ ਪੇਸ਼ ਕਰਦਾ ਹੈ ਕਿ ਮੈਂ ਫਿਲਮਾਂ ਵਿਚ ਕੰਮ ਤਾਂ ਕਰਨ ਲੱਗ ਪਿਆ ਪਰ ਮੈਂ ਮੇਰੇ ਖਿਆਲ ਵਿਚ ਪਿਛਲੇ ਤਿੰਨ ਸਾਲਾਂ ਵਿਚ ਕਰੀਬ 3 ਜਾਂ ਫਿਰ ਚਾਰ ਫਿਲਮਾਂ ਹੀ ਦੇਖੀਆਂ ਹੋਣਗੀਆਂ, ਇਕ ਵਾਰੀ ਥੀਏਟਰ ਵਿਚ ਦੇਖੀ ਹੋਵੇਗੀ, ਕਿਉਂਕਿ ਸਮਾਂ ਘੱਟ ਹੈ। ਹਰਮਨ ਕਿਤਾਬਾਂ ਪੜ੍ਹਨ ਦਾ ਸੌਂਕ ਵੀ ਘੱਟ ਰੱਖਦਾ ਹੈ। ਬਚਿਆਂ ਵਿਚ ਖੇਡਣਾ ਪਸੰਦ ਕਰਦਾ ਹੈ। ਮਾਂਪਿਆਂ ਦੀ ਸੇਵਾ ਵਿਚ ਤਤਪਰ ਰਹਿੰਦਾ ਹੈ। ਕੰਮ ਤੋਂ ਵੇਹਲੇ ਹੋਕੇ ਜਿੰਨਾਂ ਸਮਾਂ ਵਾਧੂ ਮਿਲੇ ਆਪਣੇ ਘਰ ਜਾਂ ਫਿਰ ਆਪਣੇ ਪਿੰਡ ਆਪਣੇ ਖੇਤਾਂ ਵਿਚ ਮੋਟਰ ਤੇ ਗੁਜਰਨਾ ਪਸੰਦ ਕਰਦਾ ਹੈ।
ਅੱਜ ਦੀਆਂ ਪੰਜਾਬੀ ਫਿਲਮਾਂ ਦਾ ਦੌਰ ਚੰਗਾ ਹੈ, ਬੇਸ਼ਕ ਇਨ੍ਹਾਂ ਫਿਲਮਾਂ ਵਿਚ ਅਜੇ ਵੀ 'ਨ' ਤੇ 'ਨਾਣਾ' ਦਾ ਫਰਕ ਮੁੰਬਈ ਦੇ ਮਹਿੰਗੇ ਕਲਾਕਾਰਾਂ ਦੇ ਬੋਲਣ ਵਿਚ ਰਹਿੰਦਾ ਹੀ ਹੈ ਪਰ ਫਿਰ ਵੀ ਜੋ ਪੰਜਾਬੀਆਂ ਨੇ ਅੱਗੇ ਹੋਕੇ ਫਿਲਮ ਇੰਡਸਟਰੀ ਵਿਚ ਧੁੰਮਾਂ ਪਾਈਆਂ ਹਨ ਉਹ ਉਦਾਹਰਣਾਂ ਬਣ ਗਈਆਂ ਹਨ। ਪੰਜਾਬੀ ਫਿਲਮਾਂ ਵਿਚ ਸਰਦਾਰ ਕਿਰਦਾਰ ਬੜੇ ਹੀ ਕਮਾਲ ਦਿਖਾਂਉਦੇ ਹਨ, ਇਸੇ ਤਰ੍ਹਾਂ ਜਿਸ ਫਿਲਮ ਵਿਚ ਪੰਜਾਬੀ 'ਟੱਚ' ਦਿਤਾ ਜਾਂਦਾ ਹੈ ਉਸ ਫਿਲਮ ਦੀ ਕਮਾਈ ਕਈ ਗੁਣਾ ਵੱਧ ਵੀ ਜਾਂਦੀ ਹੈ ਅਤੇ ਮਕਬੂਲ ਵੀ ਹੋ ਜਾਂਦੀ ਹੈ। ਅਕਸੈ ਖੰਨਾਂ, ਧਰਮਿੰਦਰ ਪਰਵਾਰ ਦੀਆਂ ਫਿਲਮਾਂ ਨੇ ਕਾਫੀ ਕਮਾਈ ਕੀਤੀ ਹੈ ਬੇਸ਼ਕ 'ਚੇਨਈ ਐਕਸਪ੍ਰੈਸ' ਫਿਲਮ ਦੀ ਕਹਾਣੀ ਸਾਊਥ ਤੇ ਅਧਾਰਤ ਹੈ ਪਰ ਉਸ ਫਿਲਮ ਵਿਚ ਵੀ ਸਰਦਾਰ ਦਾ ਕਿਰਦਾਰ ਪਾ ਹੀ ਦਿਤਾ ਗਿਆ ਹੈ। ਦੁਹਰੇ ਸ਼ਬਦਾਂ ਦੀ ਕਮੇਡੀ ਤੋਂ ਵੀ ਹੁਣ ਛੁਟਕਾਰਾ ਮਿਲ ਰਿਹਾ ਹੈ।
ਰਾਜਨੀਤੀ ਨੂੰ ਗੰਧਲੇ ਲੋਕਾਂ ਦੀ ਖੇਡ ਦਸਦਾ ਹੈ, ਪਰ ਫੇਰ ਵੀ ਕਹਿੰਦਾ ਹੈ ਕਿ ਜੇਕਰ ਕੋਈ ਤੀਜੀ ਧਿਰ ਕੋਈ ਚੋਣ ਲੜਨ ਲਈ ਮੈਦਾਨ ਵਿਚ ਉਤਰਦੀ ਹੈ, ਉਸ ਦੀ ਮਦਦ ਗੱਡ ਕੇ ਕੀਤੀ ਜਾਵੇ ਤਾਂ ਸਹੀ ਹੋਵੇਗਾ, ਕੇਜਰੀਵਾਲ ਨੂੰ ਉਹ ਚੰਗਾ ਸਾਫ ਸੁਥਰਾ ਵਿਆਕਤੀ ਮੰਨਦਾ ਹੈ, ਜਿਸ ਨੇ ਭਾਰਤ ਵਿਚ ਕਰਾਂਤੀ ਦੀ ਲਹਿਰ ਚਲਾ ਦਿਤੀ। ਉਹ ਮਨਪ੍ਰੀਤ ਬਾਦਲ ਨੂੰ ਚੰਗਾ ਸਮਝਦਾ ਹੈ ਪਰ ਉਹ ਕਾਮਯਾਬ ਨਹੀਂ ਹੋਂਿੲਆ ਇਸ ਦਾ ਦੁੱਖ ਵੀ ਹੈ, ਉਹ ਵੋਟਰਾਂ ਤੇ ਕਾਫੀ ਗਿਲਾ ਕਰਦਾ ਹੈ ਜੋ ਕਿ ਆਪਣੀਆਂ ਵੋਟਾਂ ਕਿਸੇ ਨਾ ਕਿਸੇ ਰੂਪ ਵਿਚ ਵੇਚਦੇ ਹਨ। ਉਹ ਕਹਿੰਦਾ ਹੈ ਕਿ ਜਿਥੇ ਸਹੀ ਕੰਮ ਕਰਾਉਣ ਲਈ ਵੀ ਸਿਆਸੀ ਲੋਕਾਂ ਦੀ ਸ਼ਿਫਾਰਸ ਦੀ ਲੋੜ ਹੁੰਦੀ ਹੋਵੇ ਉਹ ਰਾਜ ਕਿਹੋ ਜਿਹਾ ਹੋਵੇਗਾ ਇਸ ਦਾ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਉਹ ਭਾਰਤ ਨੂੰ ਉਸਤੋਂ ਪਹਿਲਾਂ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਦਾ ਹੈ ਉਸ ਦਾ ਜੀਅ ਪੰਜਾਬ ਵਿਚ ਜਾਂ ਫਿਰ ਚੰਡੀਗੜ੍ਹ ਵਿਚ ਲਗਦਾ ਹੈ, ਪਰ ਉਹ ਕਾਨੂੰਨ ਪਖੋਂ ਵਿਦੇਸ਼ਾਂ ਨੂੰ ਸਹੀ ਮੰਨਦਾ ਹੈ ਕਹਿੰਦਾ ਹੈ ਕਿ ਬਾਹਰ ਕਾਨੂੰਨ ਦੀ ਸਖਤੀ ਹੈ ਅਤੇ ਉਹ ਸਚਾਈ ਨਾਲ ਸਬੰਧ ਰੱਖਦਾ ਹੈ ਉਥੇ ਦੇ ਲੋਕ ਉਥੇ ਦੇ ਸੰਵਿਧਾਨ ਦੀ ਕਦਰ ਕਰਦੇ ਹਨ ਜਿਸ ਕਰਕੇ ਉਹ ਦੇਸ਼ ਖੁਸ਼ਹਾਲ ਹਨ। ਉਥੇ ਸਰਕਾਰ ਚਲਾਉਣ ਵਾਲੇ ਮੁੱਖੀ ਅਤੇ ਆਮ ਆਦਮੀ ਵਿਚ ਕੋਈ ਫਰਕ ਨਹੀਂ ਹੈ।
ਹਰਮਨ ਨੂੰ ਪ੍ਰੋ. ਮੋਹਨ ਸਿੰਘ ਮੇਲੇ ਤੋਂ ਇਲਾਵਾ ਹੋਰ ਬਹੁਤ ਸਾਰੇ ਅਣਗਿਣਤ ਸਨਮਾਨ ਮਿਲੇ ਹਨ ਜਿਵੇਂ ਕਿ ਨੇਹਲਾ ਯਾਦਗਾਰੀ ਮੇਲੇ ਵਿਚ ਪ੍ਰਮੁੱਖ ਸ਼ਖ਼ਸ਼ੀਅਤਾਂ ਨੂੰ ਸਨਮਾਨ ਕੀਤਾ ਜਾਂਦਾ ਹੈ ਤਾਂ ਇਥੇ ਵੀ ਹਰਮਨ ਨੂੰ ਸਰਬੋਤਮ ਕਲਾਕਾਰ ਵਜੋਂ ਸਨਮਾਨਿਤ ਹੋਏ ਹਨ। ਹਰਮਨ ਨੂੰ ਮਿਲਣ ਵਾਲੇ ਸਨਮਾਨਾਂ ਦੀ ਲਿਸਟ ਕਾਫੀ ਲੰਮੀ ਹੈ। Mobile No. 8146001100

No comments:
Post a Comment