ਕਾਲਬੰਜਾਰਾ ਦੀ ਦਲਿਤ ਕੁੜੀ ਨੇ ਜ਼ਿਮੀਂਦਾਰਾਂ ਦੇ ਬਿਗੜੈਲ ਮੁੰਡਿਆਂ ਤੋਂ ਤੰਗ ਆਕੇ ਲਾ ਲਈ ਸੀ ਖ਼ੁਦ ਨੂੰ ਅੱਗ
ਸੁਖਬੀਰ ਬਾਦਲ ਨੇ ਸੰਗਰੂਰ ਦੇ ਐੱਸ ਐੱਸ ਪੀ ਤੋਂ ਕੀਤੀ ਰਿਪੋਰਟ ਤਲਬਦੋਸ਼ੀਆਂ ਨੂੰ ਸਖ਼ਤ ਸਜਾ ਮਿਲੇ : ਭਗਵੰਤ ਮਾਨ
ਵਿਵੇਕਵੀਰਚੰਡੀਗੜ੍ਹ : ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਲਬੰਜਾਰਾ ਦੀ ਦਲਿਤ 16 ਸਾਲਾ ਦਲਿਤ ਲੜਕੀ ਬੇਅੰਤ ਕੌਰ ਉਰਫ਼ ਗਗਨੀ ਆਖਿਰ ਸੜੇ ਹੋਏ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਚੰਡੀਗੜ੍ਹ ਦੇ ਪੀ ਜੀ ਆਈ ਵਿਚ ਮੌਤ ਦੇ ਮੂੰਹ ਜਾ ਪਈ, ਇਸ ਲੜਕੀ ਨੇ ਜ਼ਿਮੀਂਦਾਰਾਂ ਦੇ ਮੁੰਡਿਆਂ ਦੀ ਅਸ਼ਲੀਲ ਛੇੜਛਾੜ ਤੋਂ ਤੰਗ ਆਕੇ ਖ਼ੁਦ ਨੂੰ ਅੱਗ ਲਾ ਲਈ ਸੀ। ਇਸ ਲੜਕੀ ਦੀ ਮੌਤ ਸੰਗਰੂਰ ਜ਼ਿਲ੍ਹੇ ਦੀ ਪੁਲਸ ਅਤੇ ਪੰਜਾਬ ਸਰਕਾਰ ਦੀ ਅਮਨ ਕਾਨੂੰਨ ਦੀ ਵਿਵਸਥਾ ਤੇ ਕਾਫੀ ਪ੍ਰਸ਼ਨ ਚਿੰਨ੍ਹ ਖੜੇ ਕਰ ਗਈ ਹੈ। ਕਿਉਂਕਿ 5 ਅਗਸਤ ਤੋਂ 80 ਫ਼ੀਸਦੀ ਝੁਲਸੀ ਇਹ ਨਾਬਾਲਗ ਕੁੜੀ ਦੇ ਕਥਿਤ ਦੋਸ਼ੀਆਂ ਨੂੰ ਬਚਾਉਣ ਵਿਚ ਹੀ ਪੁਲਸ ਰੋਲ ਨਿਭਾਉਂਦੀ ਰਹੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੇਅੰਤ ਕੌਰ ਆਪਣੇ ਪਿੰਡ ਕਾਲਬੰਜਾਰਾ ਤੋਂ ਪਿੰਡ ਲਹਿਰਾ ਦਸਵੀਂ ਦੀ ਪੜ੍ਹਾਈ ਕਰਨ ਲਈ ਜਾਂਦੀ ਸੀ। ਉਸ ਦਾ ਭਰਾ ਜਗਸੀਰ ਸਿੰਘ ਪੰਚਾਇਤ ਸੰਮਤੀ ਦਾ ਮੈਂਬਰ ਹੋਣ ਕਰਕੇ ਇਕ ਪਤੀ ਪਤਨੀ ਜੋੜੇ ਦੇ ਤਲਾਕ ਦੇ ਮਾਮਲੇ ਨੂੰ ਨਿਪਟਾਉਣ ਲਈ ਕੰਮ ਕਰ ਰਿਹਾ ਸੀ, ਇਸ ਕਰਕੇ ਪਿੰਡ ਦੇ ਕੁੱਝ ਬਿਗੜੈਲ ਮੁੰਡੇ ਮਨੀ ਖਾਂਡੇਵਾੜ, ਮਨੀ ਕਾਲ ਬੰਜਾਰਾ, ਸਵਰਨ ਤੇ ਗੁਰਪਿਆਰ ਨੇ ਉਸ ਨੂੰ 24 ਦਿਨਾਂ ਤੱਕ ਅਸ਼ਲੀਲ ਛੇੜ ਛਾੜ ਕਰਕੇ ਬਹੁਤ ਜ਼ਿਆਦਾ ਪ੍ਰੇਸ਼ਾਨ ਕੀਤਾ। ਜਦੋਂ ਬੇਅੰਤ ਆਪਣੇ ਪਿੰਡ ਤੋਂ ਲਹਿਰਾ ਪੜ੍ਹਨ ਲਈ ਜਾਂਦੀ ਤਾਂ ਇਹ ਬਿਗੜੈਲ ਮੁੰਡੇ ਉਸ ਨਾਲ ਹੀ ਬੱਸ ਵਿਚ ਚੜ ਜਾਂਦੇ ਤੇ ਉਸ ਨਾਲ ਅਸ਼ਲੀਲ ਛੇੜਛਾੜ ਕਰਦੇ। ਉਸ ਦੇ ਸੰਵੇਦਨਸ਼ੀਲ ਅੰਗਾਂ ਨੂੰ ਹੱਥ ਲਾਕੇ ਉਨ੍ਹਾਂ ਨੂੰ ਛੇੜਦੇ ਸਨ। ਬੇਅੰਤ ਕੌਰ ਨੇ ਇਕ ਹਿੰਦੀ ਅਖ਼ਬਾਰ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਮੈਨੂੰ ਚਾਰ ਲੜਕੇ ਰੋਜ਼ਾਨਾ ਜ਼ਬਰਦਸਤੀ ਰੋਕ ਕੇ ਕਹਿੰਦੇ ਕਿ ਤੇਰਾ ਭਾਈ ਦੂਜਿਆਂ ਦੇ ਮਾਮਲਿਆਂ ਵਿਚ ਬਹੁਤ ਪੈਂਦਾ ਹੈ। ਕਦੀ ਬੱਸ ਸਟਾਪ ਦੇ ਪਿੱਛੇ ਆ ਜਾਂਦੇ ਤੇ ਕਦੀ ਬੱਸ ਵਿਚ ਛੇੜਦੇ, ਕਦੀ ਛਾਤੀਆਂ ਫੜ ਕੇ ਖਿੱਚਦੇ ਪਰ ਮੈਂ ਰੋਣ ਤੋਂ ਸਿਵਾਏ ਕੁੱਝ ਨਹੀਂ ਕਰ ਸਕਦੀ ਸੀ। ਮੈਂ ਇਹ ਸਾਰੀ ਕਹਾਣੀ ਘਰ ਦੱਸਣ ਤੋਂ ਡਰਦੀ ਸੀ ਕਿਉਂਕਿ ਮੈਨੂੰ ਡਰ ਸੀ ਕਿ ਕਿਤੇ ਮੈਨੂੰ ਮੇਰੇ ਮਾਪੇ ਪੜ੍ਹਾਈ ਤੋਂ ਨਾ ਹਟਾ ਲੈਣ, ਮੈਂ ਡਾਕਟਰ ਬਣਨਾ ਚਾਹੁੰਦੀ ਸੀ। 4 ਅਗਸਤ ਨੂੰ ਬੱਸ ਵਿਚ ਚੜ੍ਹਦੇ ਹੋਏ ਮਨੀ ਨੇ ਮੇਰੇ ਸਤਨ ਨੂੰ ਫੜਿਆ ਤੇ ਅੱਧਨੰਗੀ ਕਰ ਦਿਤਾ। ਜਦੋਂ ਮੈਂ ਰੋਕਿਆ ਤਾਂ ਮਨੀ ਨੇ ਸਭ ਦੇ ਸਾਹਮਣੇ ਮੇਰੇ ਥੱਪੜ ਮਾਰੇ। ਸਾਰੇ ਕੋਲ ਖੜੇ ਦੇਖਦੇ ਰਹੇ ਇਸ ਕਰਕੇ ਮੈਂ ਜਾਨ ਦੇਣ ਲਈ ਤਿਆਰ ਹੋ ਗਈ। ਡਾਕਟਰ ਕਹਿੰਦੇ ਹਨ ਕਿ ਮੈਂ ਬਚ ਜਾਵਾਂਗੀ ਪਰ ਮੈਨੂੰ ਨਹੀਂ ਪਤਾ ਕਿ ਮੈਂ ਬਚ ਜਾਵਾਂਗੀ ਪਰ ਮੇਰੇ ਨਾਲ ਇਹੋ ਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਸਖ਼ਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ।
Sir is case da ki bania?
ReplyDelete