Friday, March 16, 2018

ਪੰਜਾਬ ਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਤੋਂ ਇਨਕਾਰੀ ਹੋ ਗਿਆ ਹੈ ਕੇਂਦਰੀ ਰੇਲਵੇ ਬੋਰਡ

पंजाब की बेरोजगारी को दूर करने से इन्कारी हो गया है केंद्रीय रेलवे बोर्ड
ਰੇਲ ਫ਼ੈਕਟਰੀਆਂ ਚੋਂ 1215 ਅਸਾਮੀਆਂ ਖ਼ਤਮ ਕਰਕੇ ਜਾਣਗੀਆਂ ਪੰਜਾਬ ਤੋਂ ਬਾਹਰ : ਮੁਲਾਜ਼ਮਾਂ ਦਾ ਵਿਆਪਕ ਵਿਰੋਧ
ਗੁਰਨਾਮ ਸਿੰਘ ਅਕੀਦਾ
ਇਕ ਪਾਸੇ ਪੰਜਾਬ ਵਿਚ ਬੇਰੁਜ਼ਗਾਰੀ ਨੇ ਵਿਕਰਾਲ ਰੂਪ ਧਾਰ ਰੱਖਿਆ ਹੈ ਦੂਜੇ ਪਾਸੇ ਕੇਂਦਰ ਸਰਕਾਰ ਅਧੀਨ ਚਲ ਰਹੇ ਰੇਲਵੇ ਬੋਰਡ ਨੇ ਪੰਜਾਬ ਦੀਆਂ ਸਿਰਫ਼ ਦੋ ਰੇਲ ਉਤਪਾਦਨ ਇਕਾਈਆਂ ਵਿਚੋਂ 10 ਫ਼ੀਸਦੀ ਅਸਾਮੀਆਂ ਪੰਜਾਬ ਵਿਚੋਂ ਖ਼ਤਮ ਕਰਕੇ ਭਾਰਤ ਦੇ ਦੂਜੇ ਖੇਤਰਾਂ ਵਿਚ ਭੇਜਣ ਦਾ ਹੁਕਮ ਜਾਰੀ ਕੀਤਾ ਹੈ, ਡੀਐਮਡਬਲਿਊ ਪਟਿਆਲਾ ਅਤੇ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਮੌਜੂਦ ਅਸਾਮੀਆਂ ਖ਼ਤਮ ਕਰਕੇ ਕਿਤੇ ਹੋਰ ਭੇਜਣ ਦਾ ਮੁਲਾਜ਼ਮ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ ਅਤੇ ਉਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਹ ਅਸਾਮੀਆਂ ਪੰਜਾਬ 'ਚ ਹੀ ਰੱਖਣ ਲਈ ਕਿਹਾ ਹੈ, ਆਗੂਆਂ ਨੇ ਕਿਹਾ ਕਿ ਰੇਲਵੇ ਬੋਰਡ ਪੰਜਾਬ 'ਤੇ ਰਹਿਮ ਕਰੇ ਕਿਉਂਕਿ ਪੰਜਾਬ ਵਿਚ ਪਹਿਲਾਂ ਹੀ ਬਹੁਤ ਬੇਰੁਜ਼ਗਾਰੀ ਹੈ।
    ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਸ੍ਰੀ ਬੀਕੇ ਅਗਰਵਾਲ ਦੁਆਰਾ ਡੀਐਮਡਬਲਿਊ ਪਟਿਆਲਾ ਤੇ ਆਰਸੀਐਫ ਕਪੂਰਥਲਾ ਨੂੰ ਭੇਜੇ ਪੱਤਰ ਵਿਚ ਸਪਸ਼ਟ ਲਿਖਿਆ ਹੈ ਕਿ ਇਨ੍ਹਾਂ ਉਤਪਾਦਨ ਇਕਾਈਆਂ ਵਿਚੋਂ ਕਰਮਚਾਰੀ ਸੰਖਿਆ 10 ਫ਼ੀਸਦੀ ਘੱਟ ਕਰਨਾ ਜ਼ਰੂਰੀ ਹੈ, ਇਹ ਵੀ ਲਿਖਿਆ ਹੈ ਕਿ ਇਸ ਤਰ੍ਹਾਂ ਕਰਨ ਨਾਲ ਕੰਮ ਕਰਨ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਸਗੋਂ ਇੱਥੇ ਆਊਟ ਸੋਰਸਿੰਗ ਰਾਹੀਂ ਕੰਮ ਲਿਆ ਜਾਵੇਗਾ। ਅਜਿਹਾ ਪੱਤਰ ਹੀ ਬਾਕੀ ਛੇ ਉਤਪਾਦਨ ਇਕਾਈਆਂ ਨੂੰ ਵੀ ਕੱਢਿਆ ਹੈ, ਇਸ ਸਬੰਧੀ ਡੀਐਮਡਬਲਿਊ ਪਟਿਆਲਾ ਵਿਚ ਕੰਮ ਕਰਕੇ ਅਤੇ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਸੰਗਠਨ ਸਕੱਤਰ ਜ਼ੁਮੇਰਦੀਨ ਨੇ ਕਿਹਾ ਹੈ ਕਿ ਪਟਿਆਲਾ ਵਿਚ ਇਸ ਵੇਲੇ 3700 ਅਸਾਮੀਆਂ ਵਿਚੋਂ 10 ਫ਼ੀਸਦੀ ਪੋਸਟਾਂ ਖ਼ਤਮ ਕਰਨ ਨਾਲ ਸਿੱਧੇ ਤੌਰ ਤੇ 370 ਪੋਸਟਾਂ ਅਤੇ ਰਾਏਬ੍ਰੇਲੀ ਲਈ ਇੱਥੋਂ 115 ਪੋਸਟਾਂ ਹੋਰ ਖ਼ਤਮ ਕਰਨ ਦਾ ਫ਼ਰਮਾਨ ਜਾਰੀ ਹੋਇਆ ਹੈ ਜੋ ਪੰਜਾਬ ਵਿਰੋਧੀ ਹੈ। ਇਸ ਬਾਰੇ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਅਤੇ ਰੇਲ ਕੋਚ ਫ਼ੈਕਟਰੀ ਕਪੂਰਥਲਾ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਬੇਰੁਜ਼ਗਾਰੀ ਨਾਲ ਲੜ ਰਿਹਾ ਹੈ। ਰੇਲ ਕੋਚ ਫ਼ੈਕਟਰੀ ਰਾਜੀਵ ਲੌਂਗੋਵਾਲ ਸਮਝੌਤੇ ਤਹਿਤ ਬਣੀ ਸੀ ਤਾਂ ਕਿ ਭਟਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਪੰਜਾਬ ਵਿਚ ਸ਼ਾਂਤੀ ਲਿਆਂਦੀ ਜਾਵੇ, ਪਰ ਹੁਣ ਇਸ ਫ਼ੈਕਟਰੀ ਨੂੰ ਕੇਂਦਰੀ ਰੇਲਵੇ ਬੋਰਡ ਵੱਲੋਂ ਸਾਜ਼ਿਸ਼ ਤਹਿਤ ਖ਼ਤਮ ਕਰਨ ਦੀ ਜੋਰ ਅਜ਼ਮਾਈ ਚਲ ਰਹੀ ਹੈ, ਉਨ੍ਹਾਂ ਕਿਹਾ ਕਿ 10 ਫ਼ੀਸਦੀ ਅਸਾਮੀਆਂ ਦੀ ਕਟੌਤੀ ਕਰਨ ਦਾ ਫ਼ਰਮਾਨ ਪੰਜਾਬ ਵਿਰੋਧੀ ਹੈ, ਆਰਸੀਐਫ ਕਪੂਰਥਲਾ ਵਿਚ ਹੁਣ 7300 ਅਸਾਮੀਆਂ ਹਨ, ਜੇਕਰ 10 ਫ਼ੀਸਦੀ ਕਟੌਤੀ ਹੁੰਦੀ ਹੈ ਤਾਂ ਪੰਜਾਬ ਵਿਚੋਂ 730 ਪੋਸਟਾਂ ਤਬਦੀਲ ਹੋ ਜਾਣਗੀਆਂ। ਆਰਸੀਐਫ ਪਹਿਲਾਂ ਹੀ ਕਰਮੀਆਂ ਦੀ ਕਮੀ ਕਰਕੇ ਜੋਖ਼ਮ ਭਰੇ ਕੰਮ ਕਰ ਰਿਹਾ ਹੈ, ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ 2012 ਵਿਚ ਰੇਲਵੇ ਬੋਰਡ ਵੱਲੋਂ 1089 ਅਸਾਮੀਆਂ ਤੋਂ ਇਲਾਵਾ 225 ਪਾਵਰ ਸਪਲਾਈ ਤੇ 245 ਸਟੋਰ ਵਿਭਾਗ ਲਈ ਮਨਜ਼ੂਰ ਅਸਾਮੀਆਂ ਦੀ ਮੰਗ ਕੀਤੀ ਜਾ ਰਹੀ ਹੈ, ਉਹ ਵੀ ਅਜੇ ਤੱਕ ਨਹੀਂ ਆਈਆਂ। ਹਰ ਸਾਲ 185 ਕਰਮਚਾਰੀ ਸੇਵਾ ਮੁਕਤ ਹੋ ਰਹੇ ਹਨ, 2022 ਤੱਕ ਇਹ ਸੰਖਿਆ ਵੱਧ ਕੇ ਸਲਾਨਾ 250 ਕਰਮੀ ਸੇਵਾਮੁਕਤ ਹੋਣ ਤੱਕ ਵੱਧ ਜਾਵੇਗੀ। ਜੇਕਰ ਰੇਲਵੇ ਬੋਰਡ ਦੇ ਹੁਕਮਾਂ ਅਨੁਸਾਰ ਇਹ 10 ਫ਼ੀਸਦੀ ਕਟੌਤੀ ਹੋ ਜਾਂਦੀ ਹੈ ਤਾਂ ਆਰਸੀਐਫ ਤੇ ਡੀਐਮਡਬਲਿਊ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ। ਆਰਸੀਐਫ ਇੰਪਲਾਈਜ਼ ਯੂਨੀਅਨ ਦੇ ਪ੍ਰੈੱਸ ਸਕੱਤਰ ਸ੍ਰੀ ਅਮਰੀਕ ਸਿੰਘ ਨੇ ਕਿਹਾ ਕਿ ਸਰਕਾਰ ਦਾ ਤਰਕ ਹੈ ਕਿ ਪੱਕੇ ਕਰਮਚਾਰੀ ਬਹੁਤ ਮਹਿੰਗੇ ਪੈਂਦੇ ਹਨ ਜਦ ਕਿ ਦੇਸ਼ ਨੂੰ ਤਾਂ ਹੋਰ ਤਾਕਤਾਂ ਖਾ ਰਹੀਆਂ ਹਨ ਉਨ੍ਹਾਂ ਵੱਲ ਸਰਕਾਰਾਂ ਗ਼ੌਰ ਨਹੀਂ ਕਰਦੀਆਂ। ਅਫ਼ਸੋਸ ਹੈ ਕਿ ਇਹ ਤਜਰਬੇਕਾਰ ਕਰਮੀ ਸਰਕਾਰਾਂ ਨੂੰ ਮਹਿੰਗੇ ਲੱਗਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਇੱਥੋਂ ਅਸਾਮੀਆਂ ਜਾਂਦੀਆਂ ਹਨ ਤਾਂ ਪੰਜਾਬ ਨੂੰ ਵੱਡਾ ਘਾਟਾ ਪਵੇਗਾ, ਜਿਸ ਕਰਕੇ ਰੇਲਵੇ ਬੋਰਡ ਨੂੰ ਇਹ ਫ਼ੈਸਲਾ ਬਦਲਣਾ ਚਾਹੀਦਾ ਹੈ, ਆਗੂਆਂ ਅਨੁਸਾਰ ਇੱਥੇ ਪੰਜਾਬ ਦੇ 60 ਫ਼ੀਸਦੀ ਨੌਜਵਾਨ ਨੌਕਰੀਆਂ ਤੇ ਰੱਖਣ ਲਾਜ਼ਮੀ ਹਨ। ਜ਼ਿਕਰਯੋਗ ਹੈ ਕਿ ਇਹ ਹੁਕਮ ਮਹਿਜ਼ ਬਦਲੀਆਂ ਕਰਨ ਦਾ ਨਹੀਂ ਹੈ ਸਗੋਂ ਪੰਜਾਬ ਦੀਆਂ ਅਸਾਮੀਆਂ ਹੀ ਇੱਥੋਂ ਲੈ ਜਾ ਕੇ ਪੰਜਾਬ ਤੋਂ ਬਾਹਰ ਦੇ ਲੋਕਾਂ ਦੀ ਭਰਤੀ ਕੀਤੀ ਜਾਵੇਗੀ।

पंजाब की बेरोजगारी को दूर करने से इन्कारी हो गया है केंद्रीय रेलवे बोर्ड
रेल फैक्टरियों में से 1215 असामियाँ खत्म करके जाएंगी पंजाब से बाहर: मुलाजिमों का व्यापक विरोध
गुरनाम सिंह अकीदा
एक तरफ पंजाब में बेरोजगारी ने विकराल रूप धार रखा है दूसरे तरफ केंद्र सरकार अधीन चल रहे रेलवे बोर्ड ने पंजाब की सिर्फ़ दो रेल उत्पादन इकाइयाँ में से 10 प्रतिशत असामियाँ पंजाब में से खत्म करके भारत के दूसरे क्षेत्रों में भेजने का हुक्म जारी किया है, डीऐमडबल्यू पटियाला और रेल प्रशिक्षक फैक्टरी कपूरथला में मौजूद असामियाँ खत्म करके कहीं ओर भेजने का मुलाजिम जत्थेबंदियों ने विरोध किया है और उच्च अधिकारियों को पत्र लिख कर यह असामियाँ पंजाब में ही रखने के लिए कहा है, नेताओं ने कहा कि रेलवे बोर्ड पंजाब पर रहम करे क्योंकि पंजाब में पहले ही बहुत बेरोजगारी है।
रेलवे बोर्ड के अडिशनल मेंबर श्री बिके अग्रवाल द्वारा डीऐमडबल्यू पटियाला और आरसीऐफ कपूरथला को भेजे पत्र में स्पष्ट लिखा है कि इन उत्पादन इकाइयाँ में से कर्मचारी संख्या 10 प्रतिशत कम करना जरूरी है, यह भी लिखा है कि इस तरह करने के साथ काम करने और कोई प्रभाव नहीं पड़ेगा बल्कि यहाँ आउट सोर्सिंग के द्वारा काम लिया जायेगा। ऐसा पत्र ही बाकी छह उत्पादन इकाइयाँ को भी निकाला है, इस सम्बन्धित डीऐमडबल्यू पटियाला में काम करके और इंडियन रेलवे एंपलाईज़ फेडरेशन के संगठन सचिव ज़ुमेरदीन ने कहा है कि पटियाला में इस समय पर 3700 असामियाँ में से 10 प्रतिशत पोस्टों खत्म करने के साथ सीधे तौर पर 370 पोस्टों और रायबरेली के लिए यहाँ से 115 पोस्टों ओर खत्म करने का फ़रमान जारी हुआ है जो पंजाब विरोधी है। इस बारे इंडियन रेलवे एंपलाईज़ फेडरेशन के प्रधान और रेल प्रशिक्षक फैक्टरी कपूरथला एंपलाईज़ यूनियन के जनरल सचिव सरबजीत सिंह ने कहा कि पंजाब तो पहले ही बेरोजगारी के साथ लड़ रहा है। रेल प्रशिक्षक फैक्टरी राजीव लोंगोवाल समझौते के अंतर्गत बनी थी जिससे भटके नौजवानों को रोज़गार दे कर पंजाब में शान्ति लाई जाये, परन्तु अब इस फैक्टरी को केंद्रीय रेलवे बोर्ड की तरफ से साजिश के अंतर्गत खत्म करने की ज़ोर अज़मायी चल रही है, उन कहा कि 10 प्रतिशत असामियों की कटौती करने का फ़रमान पंजाब विरोधी है, आरसीऐफ कपूरथला में अब 7300 असामियाँ हैं, यदि 10 प्रतिशत कटौती होती है तो पंजाब में से 730 पोस्टों तबदील हो जाएंगी। आरसीऐफ पहले ही करमियें की कमी करके जोखिम भरे काम कर रहा है, उन पत्र में लिखा है कि 2012 में रेलवे बोर्ड की तरफ से 1089 असामियाँ के इलावा 225 शक्ति स्पलाई और 245 स्टोर विभाग के लिए मंज़ूर असामियों की माँग की जा रही है, वह भी अजय तक नहीं आईं। हर साल 185 कर्मचारी सेवा मुक्त हो रहे हैं, 2022 तक यह संख्या अधिक कर सालाना 250 कर्मी सेवामुक्त होने तक अधिक जायेगी। यदि रेलवे बोर्ड के हुक्मों अनुसार यह 10 प्रतिशत कटौती हो जाती है तो आरसीऐफ और डीऐमडबल्यू को न पूरा होने वाला कमी पड़ेगा। आरसीऐफ एंपलाईज़ यूनियन के प्रैस सचिव श्री अमरीक सिंह ने कहा कि सरकार का तर्क है कि पके कर्मचारी बहुत महंगे पड़ते हैं जब कि देश को तो ओर ताकतों खा रही हैं उन की तरफ सरकारें ग़ौर नहीं करती। अफ़सोस है कि यह तजुर्बेकार कर्मी सरकारें को महंगे लगते हैं। उन कहा कि यदि इस तरह यहाँ से असामियाँ जातीं हैं तो पंजाब को बड़ा कमी पड़ेगा, जिस करके रेलवे बोर्ड को यह फ़ैसला बदलना चाहिए, नेताओं अनुसार यहाँ पंजाब के 60 प्रतिशत नौजवान नौकरियाँ और रखने लाज़िमी हैं। ज़िक्रयोग्य है कि यह हुक्म केवल बदलें करने का नहीं है बल्कि पंजाब की असामियाँ ही यहाँ से ले जा कर पंजाब से बाहर के लोगों की भरती की जायेगी।

लोगो फोटो: भारतीय रेलवे के लोगो का दृश्य।






No comments:

Post a Comment